Prime Echo News

AIIMS NORCET 11: ਏਮਜ਼ 'ਚ ਨਰਸਿੰਗ ਦੀਆਂ 2,218 ਪੋਸਟਾਂ 'ਤੇ ਨਿਕਲੀ ਬੰਪਰ ਭਰਤੀ, 70 ਹਜ਼ਾਰ ਤੱਕ ਮਿਲੇਗੀ ਤਨਖ਼ਾਹ, ਅਪਲਾਈ ਕਰੋ!

04 Aug 2026 | 12:23 PM By Prime Echo News
AIIMS NORCET 11: ਏਮਜ਼ 'ਚ ਨਰਸਿੰਗ ਦੀਆਂ 2,218 ਪੋਸਟਾਂ 'ਤੇ ਨਿਕਲੀ ਬੰਪਰ ਭਰਤੀ, 70 ਹਜ਼ਾਰ ਤੱਕ ਮਿਲੇਗੀ ਤਨਖ਼ਾਹ, ਅਪਲਾਈ  ਕਰੋ!
Prime Echo News:-

ਨਵੀਂ ਦਿੱਲੀ : ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਮੈਡੀਕਲ ਸੰਸਥਾਨਾਂ ਵਿੱਚ ਨੌਕਰੀ ਕਰਨ ਦਾ ਸੁਪਨਾ ਦੇਖ ਰਹੇ ਨਰਸਿੰਗ ਉਮੀਦਵਾਰਾਂ ਲਈ ਇੱਕ ਬਹੁਤ ਵੱਡਾ ਮੌਕਾ ਸਾਹਮਣੇ ਆਇਆ ਹੈ। ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (AIIMS)ਵੱਲੋਂ ਨਰਸਿੰਗ ਅਫ਼ਸਰ ਰਿਕਰੂਟਮੈਂਟ ਕਾਮਨ ਐਲੀਜੀਬਿਲਟੀ ਟੈਸਟ ਯਾਨੀ ਨੋਰਸੈੱਟ-11 (NORCET 11) ਦੇ ਤਹਿਤ ਨਰਸਿੰਗ ਦੀਆਂ ਕੁੱਲ 2,218 ਅਸਾਮੀਆਂ ਭਰਨ ਲਈ ਆਨਲਾਈਨ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ।

 

ਇਨ੍ਹਾਂ ਅਸਾਮੀਆਂ ਲਈ ਯੋਗ ਅਤੇ ਚਾਹਵਾਨ ਉਮੀਦਵਾਰ 13 ਅਗਸਤ 2026 ਦੀ ਸ਼ਾਮ 5:00 ਵਜੇ ਤੱਕ ਆਨਲਾਈਨ ਫਾਰਮ ਜਮ੍ਹਾਂ ਕਰਵਾ ਸਕਦੇ ਹਨ।

 

ਵਿਭਾਗ ਅਤੇ ਤਨਖ਼ਾਹ ਵੇਰਵਾ:

ਇਹ ਭਰਤੀ ਕੇਂਦਰ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਧੀਨ ਆਉਂਦੇ AIIMS ਨਵੀਂ ਦਿੱਲੀ ਸਮੇਤ ਦੇਸ਼ ਭਰ ਦੇ ਵੱਖ-ਵੱਖ ਏਮਜ਼ ਸੰਸਥਾਨਾਂ ਅਤੇ ਕੇਂਦਰੀ ਹਸਪਤਾਲਾਂ ਲਈ ਕੀਤੀ ਜਾ ਰਹੀ ਹੈ। ਚੁਣੇ ਗਏ ਉਮੀਦਵਾਰਾਂ ਨੂੰ 7ਵੇਂ ਕੇਂਦਰੀ ਪੇ ਕਮਿਸ਼ਨ ਦੇ ਪੇਅ ਲੈਵਲ-7 ਅਨੁਸਾਰ ਤਨਖ਼ਾਹ ਦਿੱਤੀ ਜਾਵੇਗੀ। ਇਸ ਵਿੱਚ ਸ਼ੁਰੂਆਤੀ ਬੇਸਿਕ ਪੇਅ 44,900 ਰੁਪਏ ਹੁੰਦੀ ਹੈ। ਮਹਿੰਗਾਈ ਭੱਤਾ, ਮਕਾਨ ਕਿਰਾਇਆ ਭੱਤਾ, ਮੈਡੀਕਲ ਸੁਵਿਧਾਵਾਂ ਅਤੇ ਹੋਰ ਸਰਕਾਰੀ ਭੱਤੇ ਮਿਲਾ ਕੇ ਉਮੀਦਵਾਰ ਨੂੰ ਲਗਭਗ 65,000, 78,000 ਰੁਪਏ ਪ੍ਰਤੀ ਮਹੀਨਾ ਇਨ-ਹੈਂਡ ਤਨਖ਼ਾਹ ਮਿਲੇਗੀ।

 

ਪੜ੍ਹਾਈ ਅਤੇ ਵਿਦਿਅਕ ਯੋਗਤਾ:

ਅਪਲਾਈ ਕਰਨ ਲਈ ਉਮੀਦਵਾਰ ਕੋਲ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਸੰਸਥਾ ਤੋਂ ਬੀ.ਐੱਸ.ਸੀ. ਨਰਸਿੰਗ, ਬੀ.ਐੱਸ.ਸੀ. ਆਨਰਜ਼ ਨਰਸਿੰਗ ਜਾਂ ਪੋਸਟ ਬੇਸਿਕ ਬੀ.ਐੱਸ.ਸੀ. ਨਰਸਿੰਗ ਦੀ ਡਿਗਰੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਉਮੀਦਵਾਰ ਦਾ ਇੰਡੀਅਨ ਨਰਸਿੰਗ ਕੌਂਸਲ ਜਾਂ ਸਟੇਟ ਨਰਸਿੰਗ ਕੌਂਸਲ ਵਿੱਚ ਰਜਿਸਟਰਡ ਨਰਸ ਅਤੇ ਮਿਡਵਾਈਫ਼ ਵਜੋਂ ਰਜਿਸਟ੍ਰੇਸ਼ਨ ਹੋਣਾ ਜ਼ਰੂਰੀ ਹੈ।

 

ਜੀ.ਐੱਨ.ਐੱਮ. ਡਿਪਲੋਮਾ ਧਾਰਕ ਉਮੀਦਵਾਰ ਵੀ ਅਪਲਾਈ ਕਰ ਸਕਦੇ ਹਨ, ਪਰ ਉਨ੍ਹਾਂ ਕੋਲ ਡਿਪਲੋਮਾ ਅਤੇ ਰਜਿਸਟ੍ਰੇਸ਼ਨ ਤੋਂ ਬਾਅਦ ਘੱਟੋ-ਘੱਟ 50 ਬਿਸਤਰਿਆਂ ਵਾਲੇ ਹਸਪਤਾਲ ਵਿੱਚ 2 ਸਾਲ ਦਾ ਕੰਮ ਕਰਨ ਦਾ ਤਜਰਬਾ ਹੋਣਾ ਲਾਜ਼ਮੀ ਹੈ। ਉਮਰ ਸੀਮਾ 18 ਤੋਂ 30 ਸਾਲ ਤੈਅ ਕੀਤੀ ਗਈ ਹੈ, ਜਦਕਿ ਰਾਖਵੇਂ ਵਰਗਾਂ ਨੂੰ ਉਮਰ ਵਿੱਚ ਸਰਕਾਰੀ ਨਿਯਮਾਂ ਅਨੁਸਾਰ ਛੋਟ ਮਿਲੇਗੀ।

 

ਅਧਿਕਾਰਤ ਲਿੰਕ ਅਤੇ ਅਰਜ਼ੀ ਫੀਸ:

ਇਨ੍ਹਾਂ ਪੋਸਟਾਂ ਲਈ ਸਿਰਫ਼ ਆਨਲਾਈਨ ਮਾਧਿਅਮ ਰਾਹੀਂ ਹੀ ਅਪਲਾਈ ਕੀਤਾ ਜਾ ਸਕਦਾ ਹੈ। ਉਮੀਦਵਾਰ ਏਮਜ਼  ਦੀ  ਅਧਿਕਾਰਤ ਵੈੱਬਸਾਈਟ   http://aiimsexams.ac.in  'ਤੇ ਜਾ ਕੇ ਆਪਣੀ ਅਰਜ਼ੀ ਦਾਖਲ ਕਰ ਸਕਦੇ ਹਨ। ਆਮ ਅਤੇ ਓ.ਬੀ.ਸੀ. ਵਰਗ ਲਈ ਅਰਜ਼ੀ ਫੀਸ 3,000 ਰੁਪਏ ਹੈ, ਜਦਕਿ ਐੱਸ.ਸੀ., ਐੱਸ.ਟੀ. ਅਤੇ ਈ.ਡਬਲਿਊ.ਐੱਸ. ਲਈ 2,400 ਰੁਪਏ ਫੀਸ ਰੱਖੀ ਗਈ ਹੈ। ਦਿਵਿਆਂਗ ਉਮੀਦਵਾਰਾਂ ਨੂੰ ਫੀਸ ਤੋਂ ਛੋਟ ਦਿੱਤੀ ਗਈ ਹੈ।

 

ਉਮੀਦਵਾਰਾਂ ਲਈ ਜ਼ਰੂਰੀ ਹਦਾਇਤਾਂ:

  • ਅਰਜ਼ੀ ਫਾਰਮ ਭਰਨ ਦੀ ਆਖਰੀ ਮਿਤੀ 13 ਅਗਸਤ 2026 ਸ਼ਾਮ 5:00 ਵਜੇ ਤੱਕ ਹੈ, ਇਸ ਲਈ ਆਖਰੀ ਸਮੇਂ ਦੀ ਸਮੱਸਿਆ ਤੋਂ ਬਚਣ ਲਈ ਸਮੇਂ ਸਿਰ ਫਾਰਮ ਭਰੋ।
  • ਜੀ.ਐੱਨ.ਐੱਮ. ਵਾਲੇ ਉਮੀਦਵਾਰ ਇਹ ਯਕੀਨੀ ਬਣਾਉਣ ਕਿ ਉਨ੍ਹਾਂ ਦਾ 2 ਸਾਲ ਦਾ ਹਸਪਤਾਲ ਦਾ ਐਕਸਪੀਰੀਅੰਸ ਨਰਸਿੰਗ ਕੌਂਸਲ ਰਜਿਸਟ੍ਰੇਸ਼ਨ ਦੀ ਤਾਰੀਖ ਤੋਂ ਬਾਅਦ ਦਾ ਹੀ ਹੋਵੇ।
  • ਫਾਰਮ ਵਿੱਚ ਆਪਣੀ ਫੋਟੋ, ਅੰਗੂਠੇ ਦਾ ਨਿਸ਼ਾਨ ਅਤੇ ਦਸਤਖਤ ਬਿਲਕੁਲ ਸਾਫ਼ ਅਤੇ ਦਿੱਤੀਆਂ ਗਈਆਂ ਗਾਈਡਲਾਈਨਜ਼ ਅਨੁਸਾਰ ਹੀ ਅਪਲੋਡ ਕਰੋ।
  • ਲਿਖਤੀ ਪ੍ਰੀਖਿਆ ਦੋ ਪੜਾਵਾਂ ਪ੍ਰਿਲੀਮਸ ਅਤੇ ਮੇਂਸ ਵਿੱਚ ਹੋਵੇਗੀ, ਜਿਸ ਵਿੱਚ ਨੈਗੇਟਿਵ ਮਾਰਕਿੰਗ ਵੀ ਲਾਗੂ ਰਹੇਗੀ, ਇਸ ਲਈ ਤਿਆਰੀ ਧਿਆਨ ਨਾਲ ਕਰੋ।

Comments

Leave a Comment